Patiala: 21st Feb. 2020

College Students won prizes in State level Competition

An event organized by Punjabi Sahit Academy, Ludhiana on the occasion of Mother Tongue Day on 21st Feb 2020. Students of Modi College participated in Cultural Quiz, Story Making, Poetic Recitation and Writing. A team supervised by Prof. Kulwinder Singh (Punjabi Department) was organized. Team incharge and students were appreciated by Principal Dr. Khushwinder Kumar.
In Cultural Quiz event Satnam Singh (MA-I), Harpreet Singh (BA-I), Manjot Singh (BA-III) secured second position. In Story Writing Sukhwinder (BA-III) got third position, where as Amritpal Singh (BA-I) participated in Poetic Recitation and Pushpreet Singh (BA-I) participated in Poetry Writing.

 
ਪਟਿਆਲਾ: 21 ਫਰਵਰੀ, 2020
ਰਾਜ ਪੱਧਰੀ ਮੁਕਾਬਲਿਆਂ ਵਿੱਚ ਕਾਲਜ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮਿਤੀ 21 ਫਰਵਰੀ ਨੂੰ ਮਾਤ-ਭਾਸ਼ਾ ਦਿਵਸ ‘ਤੇ ਲੁਧਿਆਣਾ ਵਿਖੇ ਆਯੋਜਿਤ ਰਾਜ ਪੱਧਰੀ ਵਿਦਿਅਕ ਅਤੇ ਸਭਿਆਚਾਰਕ ਮੁਕਾਬਲਿਆਂ ਵਿੱਚ ਮੋਦੀ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਕੁਇਜ਼, ਕਹਾਣੀ ਸਿਰਜਣਾ, ਕਵਿਤਾ ਲੇਖਨ ਅਤੇ ਕਵਿਤਾ ਉਚਾਰਨ ਵੰਨਗੀਆਂ ਵਿੱਚ ਭਾਗ ਲਿਆ ਗਿਆ। ਇਸ ਸਬੰਧੀ ਗਠਿਤ ਟੀਮ ਦੀ ਅਗਵਾਈ ਪ੍ਰੋ. ਕੁਲਵਿੰਦਰ ਸਿੰਘ (ਪੰਜਾਬੀ ਵਿਭਾਗ) ਵੱਲੋਂ ਕੀਤੀ ਗਈ। ਕਾਲਜ ਪਹੁੰਚਣ ਤੇ ਵਿਦਿਆਰਥੀਆਂ ਅਤੇ ਟੀਮ ਇੰਚਾਰਜ ਸਹਿਬਾਨ ਦੀ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਭਰਪੂਰ ਪ੍ਰਸੰਸਾ ਕੀਤੀ।
ਸਭਿਆਚਾਰਕ ਕੁਇਜ ਟੀਮ ਦੇ ਸਤਨਾਮ ਸਿੰਘ (ਐਮ.ਏ-l), ਹਰਪ੍ਰੀਤ ਸਿੰਘ (ਬੀ.ਏ -l), ਮਨਜੋਤ ਸਿੰਘ (ਬੀ.ਏ -lll) ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਕਹਾਣੀ ਸਿਰਜਣਾ ਵਿੱਚ ਸੁਖਵਿੰਦਰ (ਬੀ.ਏ -lll) ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਤੋਂ ਇਲਾਵਾ ਅਮ੍ਰਿੰਤਪਾਲ ਸਿੰਘ (ਬੀ.ਏ -l) ਨੇ ਕਵਿਤਾ ਉਚਾਰਨ ਅਤੇ ਪੁਸ਼ਪਪ੍ਰੀਤ ਸਿੰਘ (ਬੀ.ਏ -l) ਕਵਿਤਾ ਲੇਖਨ ਵਿੱਚ ਭਾਗ ਲਿਆ।

#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #PunjabiSahitAcademy #maatbhashadiwas #literarycompetition